ਕੀ ਕੁਸ਼ਤੀ ਦੀ ਕਿਸ਼ਤੀ ਲੱਗੇਗੀ ਕਿਨਾਰੇ...?
ਕੁਸ਼ਤੀ ਨੂੰ 2020 ਦੀਆਂ ਓਲੰਪਿਕ ਖੇਡਾਂ ਵਿਚੋਂ
ਬਾਹਰ ਕਰ ਦਿੱਤੇ ਜਾਣ ਤੋਂ ਬਾਅਦ ਕਾਫੀ ਦੇਸ਼ ਇਸ ਖੇਡ ਨੂੰ ਵਾਪਿਸ ਓਲੰਪਿਕ ਖੇਡਾਂ ਦੀ ਸੂਚੀ ਵਿਚ ਸ਼ਾਮਿਲ
ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਅਤੇ ਇਸ ਸੰਘਰਸ਼ ਦੌਰਾਨ ਬਿਨਾ ਸ਼ੱਕ ਕਾਫੀ ਦੇਸ਼ਾਂ ਨੇ ਆਪਣਾ ਬਣਦੀ ਭੂਮਿਕਾ
ਅਦਾ ਵੀ ਕੀਤੀ, ਪਰ ਅਜੇ ਵੀ ਸਥਿਤੀ ਕੋਈ ਬਹੁਤੀ ਸਾਫ਼ ਨਜਰ ਨਹੀਂ ਆਉਂਦੀ, ਹਾਂ ਉਮੀਦ ਅਜੇ ਬਾਕੀ ਹੈ
ਅਤੇ ਇਸ ਲੇਖ ਵਿਚ ਕੁਸ਼ਤੀ ਦੇ ਇਤਿਹਾਸ ਨਾਲ ਇਸ ਦੇ ਤਾਜ਼ਾ ਹਾਲਾਤਾਂ ਉੱਤੇ ਵੀ ਨਜਰ ਮਾਰਦੇ ਚੱਲਾਂਗੇ|
ਕੁਸ਼ਤੀ ਅਤੇ ਓਲੰਪਿਕ
ਖੇਡਾਂ ਦਾ ਰਿਸ਼ਤਾ, ਓਲੰਪਿਕ
ਖੇਡਾਂ ਦੀ ਸ਼ੁਰੁਆਤ ਤੋਂ
ਲੈ ਕੇ ਹੁਣ ਤੱਕ
ਹੈ, ਜਦਕਿ 2020 ਓਲੰਪਿਕ ਖੇਡਾਂ ਵਿਚ
ਅਜੇ ਵੀ ਕਈ ਕਿਸਮ
ਦੀਆਂ ਅਟਕਲਾਂ ਲਗਾਈਆਂ ਜਾ
ਰਹੀਆਂ ਹਨ| ਆਪਣੇ ਹੁਣ
ਤਕ ਦੇ ਓਲੰਪਿਕ ਸਫ਼ਰ
ਚ ਕੁਸ਼ਤੀ ਨੇ
ਕਾਫੀ ਕੁਝ ਹਾਸਿਲ ਕੀਤਾ,
ਅਤੇ ਇਹ ਲਿਖ ਦੇਣਾ
ਵੀ ਅਤਿਕਥਨੀ ਨਹੀਂ ਹੋਵੇਗੀ
ਕਿ, ਇਸ ਖੇਡ ਨੇ
ਬਾਕੀ ਓਲੰਪਿਕ ਖੇਡਾਂ ਨਾਲੋਂ
ਓਲੰਪਿਕ ਦੇ ਹੁਣ ਤੱਕ
ਦੇ ਸਫ਼ਰ ਵਿਚ ਸਭ
ਤੋਂ ਜਿਆਦਾ ਤਰੱਕੀ ਕੀਤੀ|
1896 ਦੀਆਂ ਓਲੰਪਿਕ ਖੇਡਾਂ ਵਿਚ
ਕੁਸ਼ਤੀ ਸ਼ਾਮਿਲ ਸੀ ਅਤੇ
ਗਰੀਕੋ ਰੋਮਨ ਓਪਨ ਨਾਮ
ਦਾ ਇੱਕੋ ਇੱਕ ਕੁਸ਼ਤੀ
ਮੁਕਾਬਲਾ ਇਸ ਵਿਚ ਸ਼ਾਮਿਲ
ਸੀ, ਜੋ ਕੇ ਬਾਅਦ
ਵਿਚ ਕਿਸੇ ਹੋਰ ਓਲੰਪਿਕ
ਖੇਡਾਂ ਦਾ ਹਿੱਸਾ ਨਹੀਂ
ਬਣਿਆ| ਸੰਨ 1900 ਵਿਚ ਹੋਈਆਂ ਓਲੰਪਿਕ
ਖੇਡਾਂ ਵਿਚ ਕੁਸ਼ਤੀ ਸ਼ਾਮਿਲ
ਨਹੀਂ ਸੀ, ਕਿਓਂਕਿ ਉਸ
ਸਮੇਂ ਵੀ ਕੁਸ਼ਤੀ ਨੂੰ
ਓਲੰਪਿਕ ਖੇਡਾਂ ਦੇ ਖੇਡ
ਪ੍ਰੋਗ੍ਰਾਮ ਦਾ ਹਿੱਸਾ ਨਹੀ
ਬਣਾਇਆ ਗਿਆ ਸੀ| ਸੰਨ
1904 ਵਿਚ ਹੋਈਆਂ ਓਲੰਪਿਕ ਖੇਡਾਂ
ਵਿਚ ਕੁਸ਼ਤੀ ਦੇ ਮੁਕਾਬਲਿਆਂ
ਵਿਚ ਗਰੀਕੋ ਰੋਮਨ ਵਰਗ
ਨਹੀਂ ਸੀ, ਪਰ ਫ੍ਰੀ
ਸਟਾਇਲ ਕੁਸ਼ਤੀ ਨੂੰ ਸ਼ਾਮਿਲ
ਕੀਤਾ ਗਿਆ, ਅਤੇ ਨਾਲ
ਹੀ ਓਪਨ ਮੁਕਾਬਲਿਆਂ ਦੀ
ਥਾਂ ਭਰ ਵਰਗ ਦੇ
ਅਧਾਰ ਤੇ ਮੁਕਾਬਲੇ ਕਰਵਾਏ
ਜਾਣ ਲੱਗੇ ਅਤੇ ਸੱਤ
ਭਰ ਵਰਗਾ ਵਿਚ ਫ੍ਰੀ
ਸਟਾਇਲ ਕੁਸ਼ਤੀ ਖੇਡੀ ਗਈ
ਸੀ|
ਇਸਤੋਂ ਬਾਅਦ ਕੁਸ਼ਤੀ
ਦੇ ਮੁਕਾਬਲੇ ਲਗਾਤਾਰ ਵਧਦੇ
ਗਏ ਅਤੇ 1972 ਤੋਂ ਲੈ ਕੇ
1996 ਦੀਆਂ ਓਲੰਪਿਕ ਖੇਡਾਂ ਤੱਕ, ਗਰੀਕੋ
ਰੋਮਨ ਅਤੇ ਫ੍ਰੀ ਸਟਾਇਲ
ਭਾਰ ਵਰਗਾਂ ਦੇ ਮੁਕਾਬਲਿਆਂ
ਦੀ ਕੁੱਲ ਗਿਣਤੀ 20 ਹੋ
ਗਈ, ਭਾਵ ਕਿ 20 ਸੋਨ
ਤਗਮੇ, 20 ਚਾਂਦੀ ਦੇ ਅਤੇ
20 ਕਾਂਸੀ ਦੇ ਤਗਮੇ ਓਲੰਪਿਕ
ਕਮੇਟੀ ਵਲੋਂ ਦਿੱਤੇ ਗਏ
ਅਤੇ ਅਸਲ ਵਿਚ ਓਲੰਪਿਕ
ਕਮੇਟੀ ਨੂੰ ਇਸ ਖੇਡ
ਉੱਤੇ ਆਉਂਦਾ ਖਰਚਾ ਸਭ
ਤੋਂ ਜਿਆਦਾ ਚੁਭਦਾ ਦਿਖਾਈ
ਦੇ ਰਿਹਾ ਹੈ ਅਤੇ
ਇਸ ਗੱਲ ਦਾ ਹਵਾਲਾ
ਵੀ ਮੀਡੀਆ ਵਲੋਂ ਪ੍ਰਕਾਸ਼ਿਤ
ਕੀਤੀਆਂ ਗਈਆਂ ਖਬਰਾਂ ਵਿਚ
ਵੀ ਕੀਤਾ ਜਾ ਚੁੱਕਾ
ਹੈ| ਪਰ ਹੁਣ ਸਵਾਲ
ਇਹ ਵੀ ਸਾਹਮਣੇ ਆਉਂਦਾ
ਹੈ ਕਿ ਇਸ ਖੇਡ
ਦਾ ਖਰਚ ਹੀ ਕਿਓਂ
ਜਿਆਦਾ ਹੈ, ਅਸਲ ਵਿਚ
ਇਸ ਖੇਡ ਨੂੰ ਓਲੰਪਿਕ
ਵਿਚ ਸਭ ਤੋਂ ਜਿਆਦਾ
ਲੋਕਪ੍ਰਿਯਤਾ ਲੰਦਨ ਓਲੰਪਿਕ ਖੇਡਾਂ
ਵਿਚ ਮਿਲੀ, ਜਿਸ ਵਿਚ
109 ਦੇਸ਼ਾਂ ਦੇ 700 ਦੇ ਕਰੀਬ
ਪਹਿਲਵਾਨਾਂ ਨੇ ਹਿੱਸਾ ਲਿਆ,
ਅਤੇ ਬਿਨਾ ਸ਼ੱਕ ਇਸ
ਖੇਡ ਦੀ ਵਧ ਰਹੀ
ਲੋਕਪ੍ਰਿਯਤਾ ਓਲੰਪਿਕ ਕਮੇਟੀ ਦਾ
ਵੱਡਾ ਸਿਰ ਦਰਦ ਹੈ|
2004 ਦੀਆਂ ਓਲੰਪਿਕ ਖੇਡਾਂ ਵਿਚ
ਮਹਿਲਾਵਾਂ ਦੀ ਕੁਸ਼ਤੀ ਨੂੰ
ਵੀ ਸ਼ਾਮਿਲ ਕੀਤਾ ਗਿਆ,
ਜਿਸ ਨਾਲ ਇੱਕ ਗੱਲ
ਤਾਂ ਸਾਫ਼ ਹੈ ਕਿ
ਓਲੰਪਿਕ ਕਮੇਟੀ ਵੀ ਇਸ
ਖੇਡ ਦੀ ਲੋਕਪ੍ਰਿਯਤਾ ਤੋਂ
ਭਲੀ ਭਾਂਤ ਵਾਕਿਫ਼ ਹੈ|
ਇਹ ਵੀ ਜਰੂਰ ਕਹਿਣਾ
ਬਣਦਾ ਹੈ ਕਿ 109 ਦੇਸ਼ਾਂ
ਦੇ ਕੁਸ਼ਤੀ ਸੰਘ ਆਪੋ
ਆਪਣੇ ਦੇਸ਼ ਦੇ ਓਲੰਪਿਕ
ਸੰਘਾਂ ਦੀ ਮਦਦ ਦੇ
ਨਾਲ ਓਲੰਪਿਕ ਕਮੇਟੀ ਉੱਤੇ
ਵੀ ਜਰੂਰ ਜੋਰ ਪਾਉਣਗੇ
ਅਤੇ ਓਲੰਪਿਕ ਕਮੇਟੀ ਦੇ
ਇਸੇ ਫੈਂਸਲੇ ਖਿਲਾਫ਼ ਕਈ
ਵਿਰੋਧ ਪ੍ਰਦਰਸ਼ਨ ਸਾਹਮਣੇ ਵੀ
ਆ ਚੁੱਕੇ ਹਨ,
ਫਿਰ ਭਾਂਵੇ ਓਹ ਬੁਲਗਾਰੀਆ
ਦੇ ਦੋ ਵਾਰ ਦੇ
ਸਾਬਕਾ ਓਲੰਪਿਕ ਤਮਗਾ ਜੇਤੂ
ਅਤੇ ਮੌਜੂਦਾ ਕੋਚ ਆਰਮੇਨ
ਵਲੋਂ ਸ਼ੁਰੂ ਕੀਤੀ ਗਈ
ਭੁੱਖ ਹੜ੍ਹਤਾਲ ਹੋਵੇ, ਜਾਂ
ਫਿਰ ਜਾਪਾਨ ਵਲੋਂ ਸ਼ੁਰੂ
ਕੀਤੀ ਗਈ ਜਨਹਿਤ ਪਟੀਸ਼ਨ
ਅਤੇ ਜਾਂ ਫਿਰ ਭਾਰਤ
ਵਿਚ ਸ਼ਾਂਤਮਈ ਤਰੀਕੇ ਨਾਲ
ਕੱਢੀ ਗਈ ਰੈਲੀ ਹੋਵੇ|
ਹਾਲ ਦੀ ਘੜ੍ਹੀ
ਜੋ ਸਥਿਤੀ ਬਣੀ ਹੋਈ
ਹੈ, ਉਸ ਅਨੁਸਾਰ ਇੱਕ
ਗੱਲ ਤਾਂ ਸਾਫ਼ ਹੈ
ਕਿ ਕੁਸ਼ਤੀ ਨੂੰ ਓਲੰਪਿਕ
ਦੀਆਂ 26 ਮੁੱਖ ਖੇਡਾਂ ਵਿਚੋਂ
ਬਾਹਰ ਕਰ ਦਿੱਤਾ ਗਿਆ
ਹੈ, ਪਰ ਸਵਾਲ ਇਹ
ਹੈ ਕਿ ਹੁਣ ਜਿਨਾ
6 ਖੇਡਾਂ ਨਾਲ ਇਸ ਖੇਡ
ਦੀ ਕੁਸ਼ਤੀ ਹੋਵੇਗੀ ਕਿ
ਉਨਾਂ ਦੀ ਲੋਕਪ੍ਰਿਯਤਾ 109 ਦੇਸ਼ਾਂ
ਵਿਚ ਪਾਈ ਜਾਵੇਗੀ ਕਿ
ਨਹੀਂ, ਜੇਕਰ ਇਸਦਾ ਜਵਾਬ
ਹਾਂ ਵਿਚ ਹੈ ਤਾਂ
ਕੀ ਉਸ ਖੇਡ ਨੂੰ
ਸਾਰੇ ਮਹਾਂਦੀਪ ਖੇਡਦੇ ਵੀ
ਹਨ ਜਾਂ ਨਹੀਂ? ਕੁਸ਼ਤੀ
ਨੂੰ ਜਿਨਾ ਹੋਰ 6 ਖੇਡਾਂ
ਨਾਲ ਵੋਟਿੰਗ ਦੇ ਅਧਾਰ
ਦੇ ਮੁਕਾਬਲਾ ਕਰਨਾ ਹੈ
ਉਸ ਵਿਚ ਬੇਸਬਾਲ, ਸਕੁਏਸ਼,
ਕਰਾਟੇ, ਵੇਕਬੋਰਡਿੰਗ, ਵੁਸ਼ੋ ਅਤੇ ਰੋਲਰ
ਖੇਡਾਂ ਸ਼ਾਮਿਲ ਹਨ, ਬਿਨਾ
ਸ਼ੱਕ ਇਨ੍ਹਾਂ ਖੇਡਾਂ ਦੀ
ਲੋਕਪ੍ਰਿਯਤਾ ਕੁਸ਼ਤੀ ਦੇ ਮੁਕਾਬਲੇ
ਕਾਫੀ ਘੱਟ ਹੈ, ਪਰ
ਸਿਰਫ ਕੁਸ਼ਤੀ ਨੂੰ 2020 ਓਲੰਪਿਕ
ਖੇਡਾਂ ਵਿਚ ਸਥਾਨ ਇੰਨਾ
ਆਖਣ ਨਾਲ ਹੀ ਨਹੀਂ
ਮਿਲੇਗਾ, ਕੁਸ਼ਤੀ ਸੰਘ ਨੂੰ
ਵੀ ਆਪਣੀ ਰਾਜਨੀਤੀ ਤੋਂ
ਉੱਪਰ ਉੱਠ ਕੇ ਯਤਨ
ਕਰਨੇ ਪੈਣਗੇ, ਨਹੀਂ ਤਾਂ
ਕੁਸ਼ਤੀ ਖੁਦ ਹੀ ਆਪਣੇ
ਆਪ ਚਿੱਤ ਹੋ ਜਾਵੇਗੀ|
ਕੁਸ਼ਤੀ ਨੂੰ ਓਲੰਪਿਕ
ਚੋਂ ਬਾਹਰ ਕਰਨ ਦੇ
ਐਲਾਨ ਨੂੰ ਲੈ ਕੇ
15 ਫਰਬਰੀ ਨੂੰ ਅੰਤਰਰਾਸ਼ਟਰੀ ਕੁਸ਼ਤੀ
ਸੰਘ ਵਲੋਂ ਵੀ ਇੱਕ
ਬੈਠਕ ਰਾਖੀ ਗਈ ਸੀ,
ਜਿਸ ਵਿਚ ਸੰਘ ਦੇ
ਪ੍ਰਧਾਨ ਵਲੋਂ ਓਲੰਪਿਕ ਕਮੇਟੀ
ਦੇ ਇਸ ਐਲਾਨ ਦੇ
ਪ੍ਰਤੀ ਵਿਸ਼ਵਾਸਮਤ ਹਾਸਿਲ ਕਰਵਾਉਣ ਲਈ
ਵੋਟਿੰਗ ਕਰਵਾਈ, ਪਰ ਸਿਰਫ
50 ਪ੍ਰਤੀਸ਼ਤ ਮੈਂਬਰਾਂ ਵਲੋਂ ਹੀ
ਇਸ ਮੁੱਦੇ ਤੇ ਹੱਕ
ਵਿਚ ਵੋਟਿੰਗ ਕੀਤੀ ਗਈ,
ਜਿਸ ਤੋਂ ਬਾਅਦ ਅੰਤਰਰਾਸ਼ਟਰੀ
ਕੁਸ਼ਤੀ ਸੰਘ ਦੇ ਪ੍ਰਧਾਨ
ਰਾਫੇਲ ਮਾਰਤੀਨਿਤੀ ਵਲੋਂ ਆਪਣੀ ਪ੍ਰਧਾਨਗੀ
ਤੋਂ ਅਸਤੀਫਾ ਦੇ ਦਿੱਤਾ
ਗਿਆ| ਇਸਤੋਂ ਇੱਕ ਗੱਲ
ਸਾਫ਼ ਹੈ ਕੀ ਸੰਘ
ਵਿਚ ਆਪਸੀ ਰਾਜਨੀਤੀ ਕਾਫੀ
ਜਿਆਦਾ ਹਾਵੀ ਹੈ, ਪਰ
ਜੇਕਰ ਇਸੇ ਤਰਾਂ ਰਿਹਾ
ਤਾਂ ਬਾਂਦਰਾ ਦੀ ਲੜ੍ਹਾਈ
ਚੋਂ ਫਾਇਦਾ ਬਿੱਲੀ ਜਰੂਰ
ਉਠਾ ਲਵੇਗੀ|
ਓਲੰਪਿਕ ਕਮੇਟੀ ਵਲੋਂ
ਜੇਕਰ 2004 ਦੀਆਂ ਓਲੰਪਿਕ ਖੇਡਾਂ
ਵਿਚ ਮਹਿਲਾ ਕੁਸ਼ਤੀ ਨੂੰ
ਸ਼ਾਮਿਲ ਕੀਤਾ ਗਿਆ ਸੀ,
ਤਾਂ ਇੱਕ ਗੱਲ ਸਾਫ਼
ਹੈ ਇਸ ਖੇਡ ਦੀ
ਲੋਕਪ੍ਰਿਯਤਾ ਓਲੰਪਿਕ ਕਮੇਟੀ ਵੀ
ਜਾਣਦੀ ਹੈ ਅਤੇ ਠੀਕ
ਇਸੇ ਹੀ ਧੁਨ ਤੇ
ਇਸ ਵਾਰ 2012 ਦੀਆਂ ਲੰਦਨ ਓਲੰਪਿਕ
ਖੇਡਾਂ ਵਿਚ ਮਹਿਲਾਂ ਮੁੱਕੇਬਾਜ਼ੀ
ਨੂੰ ਵੀ ਸ਼ਾਮਿਲ ਕੀਤਾ
ਗਿਆ ਹੈ, ਪਰ ਦੇਖਣਾ
ਇਹ ਵੀ ਹੋਵੇਗਾ ਕਿ
ਕਿੰਨੀ ਦੇਰ ਮੁੱਕੇਬਾਜ਼ੀ ਵੀ
ਓਲੰਪਿਕ ਖੇਡਾਂ ਵਿਚ ਸ਼ਾਮਿਲ
ਰਹਿੰਦੀ ਹੈ| ਸਾਲ 2004 ਦੀਆਂ
ਓਲੰਪਿਕ ਖੇਡਾਂ ਤੋਂ ਲੈ
ਕਿ 2012 ਦੀਆਂ ਲੋੰਦਾਂ ਓਲੰਪਿਕ
ਖੇਡਾਂ ਤੱਕ ਕੁਸ਼ਤੀ ਦੇ
ਮੁਕਾਬਲਿਆਂ ਦੀ ਗਿਣਤੀ ਵੀ
ਘਟ ਕੇ 14 ਰਹਿ ਗਈ
ਹੈ, ਹਾਲਾਂਕਿ ਇਸ ਵਿਚ
ਮਹਿਲਾਂ ਕੁਸ਼ਤੀ ਸ਼ਾਮਿਲ ਨਹੀਂ
ਹੈ, ਪਰ ਇਸਤੋਂ ਪਹਿਲਾਂ
ਜਿਵੇਂ ਕਿ ਉੱਪਰ ਵੀ
ਜਿਕਰ ਕੀਤਾ ਗਿਆ ਹੈ
ਕਿ 1972 ਤੋਂ ਲੈ ਕੇ
1996 ਦੀਆਂ ਓਲੰਪਿਕ ਖੇਡਾਂ ਤੱਕ, ਗਰੀਕੋ
ਰੋਮਨ ਅਤੇ ਫ੍ਰੀ ਸਟਾਇਲ
ਭਾਰ ਵਰਗਾਂ ਦੇ ਮੁਕਾਬਲਿਆਂ
ਦੀ ਕੁੱਲ ਗਿਣਤੀ 20 ਹੋ
ਗਈ ਅਤੇ ਉਸ ਸਮੇਂ
ਮਹਿਲਾਂ ਕੁਸ਼ਤੀ ਓਲੰਪਿਕ ਵਿਚ
ਸ਼ਾਮਿਲ ਵੀ ਨਹੀਂ ਸੀ|
ਹੁਣ ਜੇਕਰ ਪਿਛਲੀਆਂ ਤਿੰਨ
ਓਲੰਪਿਕ ਖੇਡਾਂ ਵਿਚ ਕੁਸ਼ਤੀ
ਦੇ ਮੁਕਾਬਲਿਆਂ ਦੀ ਗਿਣਤੀ ਘਟੀ
ਹੈ, ਤਾਂ ਇਸਦੇ ਦੋ
ਕਾਰਣ ਹੋ ਸਕਦੇ ਨੇ,
ਜਿਸ ਵਿਚ ਅਹਿਮ ਕਾਰਣ
ਅੰਤਰਰਾਸ਼ਟਰੀ ਕੁਸ਼ਤੀ ਸੰਘ ਵਿਚ
ਚਲ ਰਹੀ ਆਪਸੀ ਰਾਜਨੀਤੀ
ਜਾ ਫਿਰ ਦੂਸਰਾ ਕਾਰਣ
ਓਲੰਪਿਕ ਕਮੇਟੀ ਦੀ ਕੁਸ਼ਤੀ
ਨੂੰ ਹੋਲੀ-ਹੋਲੀ ਖਤਮ
ਕਰਨ ਦੀ ਚਾਲ, ਜਾਂ
ਫਿਰ ਕਹ ਲਈਏ ਕੇ
ਖਰਚਾ ਘਟਾਉਣ ਦੀਆਂ ਤਿਆਰੀਆਂ
ਲੈ ਕੁਸ਼ਤੀ ਦੀ ਚੋਣ
ਕੀਤੀ ਗਈ| ਇੱਕ ਹੋਰ
ਤਰਕ ਨਾਲ ਕਬੱਡੀ ਦੀਆਂ
ਓਲੰਪਿਕ ਤੱਕ ਦੀਆਂ ਸੰਭਾਵਨਾਵਾਂ
ਨੂੰ ਵੀ ਸਾਫ਼ ਕਰਦੇ
ਚਲਦੇ ਹਾਂ, ਭਾਂਵੇ ਕਿ
ਇਹ ਵਿਸ਼ਾ ਇਸ ਲੇਖ
ਦਾ ਹਿੱਸਾ ਨਹੀਂ ਹੈ,
ਜੇਕਰ 109 ਦੇਸ਼ਾ ਦੀ ਨੁਮਾਇੰਦਗੀ
ਕਰਨ ਵਾਲੀ ਖੇਡ ਨੂੰ
ਓਲੰਪਿਕ ਚ ਖਤਰਾ ਪੈਦਾ
ਹੋ ਸਕਦਾ ਹੈ ਤਾਂ
ਕਬੱਡੀ ਦਾ ਵਿਸ਼ਵ ਕੱਪ
ਹੋਣਾ ਅਜੇ ਪੰਜਾਬ ਵਿਚ
ਹੋਣੇ ਹੀ ਸੋਭਦਾ ਹੈ,
ਸਾਡੇ ਬਾਦਲ ਸਾਹਿਬ ਐਵੇਂ
ਹੀ ਲੋਕਾਂ ਨੂੰ ਗਲਤ
ਸੁਪਨੇ ਦਿਖਾਉਂਦੇ ਜਾਪਦੇ ਨੇ|
ਵਾਪਿਸ ਕੁਸ਼ਤੀ ਵੱਲ
ਰੁਖ ਕਰਦੇ ਹਾਂ, ਕੁਸ਼ਤੀ
ਦੇ ਸਰਪ੍ਰਸਤ ਅਸਲ ਵਿਚ
ਇਸ ਖੇਡ ਨੂੰ ਨੌਜਵਾਨਾਂ
ਦੇ ਦਿਲਾਂ ਤੱਕ ਲਿਜਾਉਣ
ਵਿਚ ਅਸਫਲ ਰਹੇ ਨੇ,
ਸਿਰਫ ਇੱਕ ਦੋ ਦੇਸ਼ਾਂ
ਤੋਂ ਇਲਾਵਾ ਅਤੇ ਇਹ
ਵੀ ਇਸਦੇ ਪਤਨ ਦਾ
ਇੱਕ ਮੁੱਖ ਕਾਰਣ ਹੈ|
ਅਜੇ ਤੱਕ ਕੁਸ਼ਤੀ ਵਿਚ
ਕਈ ਓਲੰਪਿਕ ਤਗਮਾ ਜੇਤੂਆਂ
ਵਲੋਂ ਕੁਸ਼ਤੀ ਨੂੰ ਵਾਪਿਸ
2020 ਓਲੰਪਿਕ ਖੇਡਾਂ ਵਿਚ ਸ਼ਾਮਿਲ
ਕਰਨ ਲੈ ਆਪਣੇ ਤਗਮੇ
ਵਾਪਿਸ ਕਰਨ ਦੀ ਪੇਸ਼ਕਸ਼
ਕੀਤੀ ਜਾ ਚੁੱਕੀ ਹੈ,
ਪਰ ਕੀ ਇਨਾਂ ਲਈ
ਹਮਦਰਦੀ ਦੇ ਅਧਾਰ ਤੇ
ਫੈਂਸਲਾ ਲਿਆ ਜਾ ਸਕੇਗਾ,
ਕੀ ਅੰਤਰਰਾਸ਼ਟਰੀ ਕੁਸ਼ਤੀ ਸੰਘ ਆਪਸੀ
ਰਾਜਨੀਤੀ ਇੱਕ ਪਾਸੇ ਕਰਕੇ
ਕੁਸ਼ਤੀ ਨੂੰ ਵਾਪਿਸ ਉਸਦਾ
ਹੱਕ ਦੁਆਉਣ ਚ ਸਫਲ
ਹੋਵੇਗਾ, ਕੀ ਓਲੰਪਿਕ ਕਮੇਟੀ
ਕੁਸ਼ਤੀ ਲਈ ਕੋਈ ਨਵਾਂ
ਹੱਲ ਲਿਆ ਸਕੇਗੀ, ਕੀ
ਬਾਕੀ 6 ਖੇਡਾਂ ਓਲੰਪਿਕ ਕਮੇਟੀ
ਨੂੰ ਵਧੀਆ ਕਰਕੇ ਦਿਖਾਉਣ
ਦਾ ਦਾਅਵਾ ਨਹੀਂ ਕਰਨਗੀਆਂ,
ਕੀ ਜਾਪਾਨ ਵਲੋਂ ਸ਼ੁਰੂ
ਕੀਤੀ ਗਈ ਜਨਹਿਤ ਪਟੀਸ਼ਨ
ਦਾ ਫੈਂਸਲਾ ਸਮੇਂ ਸਿਰ
ਆਵੇਗਾ? ਜੇਕਰ ਇਨਾਂ ਸਵਾਲਾਂ
ਵਿਚੋਂ ਇੱਕ ਵੀ ਸਵਾਲ
ਕੁਸ਼ਤੀ ਦੇ ਹੱਕ ਚ
ਜਾਵੇਗਾ ਤਾਂ 2020 ਓਲੰਪਿਕ ਖੇਡਾਂ ਵਿਚ
ਅਸੀਂ ਕੁਸ਼ਤੀ ਨੂੰ ਜਰੂਰ
ਦੇਖ ਸਕਦੇ ਹਾਂ, ਜੇਕਰ
ਨਹੀਂ ਤਾਂ ਕੁਸ਼ਤੀ ਚਿੱਤ
ਸਮਝੋ|
ਅਮਰਿੰਦਰ ਸਿੰਘ ਗਿੱਦਾ
amrinder.gidda@gmail.com