ਦੇਸ਼ ਭਰ ਚ
ਪ੍ਰੋਫੈਸ਼ਨਲ ਲੀਗ਼ਜ਼ ਦਾ ਦੌਰ
ਇੱਕ ਸਮਾਂ ਸੀ
ਜਦ ਭਾਰਤ ਚ ਹਰ
ਛੋਟੀਆਂ ਅਤੇ ਵੱਡੀਆਂ ਖੇਡਾਂ
ਦੇ ਖਿਡਾਰੀ ਸਿਰਫ ਸਰਕਾਰੀ
ਨੌਕਰੀ ਮਿਲਣ ਨਾਲ ਸੰਤੁਸ਼ਟ
ਹੋ ਜਾਂਦੇ ਸਨ ਅਤੇ
ਅੱਜ ਦੇ ਦੌਰ ਚ
ਜਦ ਭਾਰਤ ਚ ਕਈ
ਵੱਡੀਆਂ ਖੇਡਾਂ ਦੀਆਂ ਪ੍ਰੋਫੈਸ਼ਨਲ
ਲੀਗ਼ਜ਼ ਸ਼ੁਰੂ ਹੋ ਚੁੱਕੀਆਂ
ਹਨ, ਉਸ ਨਾਲ ਜਿਥੇ
ਖਿਡਾਰੀਆਂ ਨੂੰ ਕਾਫੀ ਫਾਇਦਾ
ਹੋ ਰਿਹਾ ਹੈ, ਉੱਥੇ
ਨਾਲ ਹੀ ਨੌਜਵਾਨਾਂ ਵਲੋਂ
ਵੀ ਵੱਖ-ਵੱਖ ਖੇਡਾਂ
ਨੂੰ ਅਪਨਾਉਣ ਦਾ ਰੁਝਾਨ
ਸਾਹਮਣੇ ਆ ਰਿਹਾ ਹੈ|
ਇਨਾਂ ਲੀਗ਼ਜ਼ ਦਾ ਭਾਰਤੀ
ਖਿਡਾਰੀਆਂ ਨੂੰ ਕਾਫੀ ਫਾਇਦਾ
ਹੋ ਰਿਹਾ ਹੈ, ਕਿਓਂਕਿ
ਅੰਤਰਰਾਸ਼ਟਰੀ ਖਿਡਾਰੀਆਂ ਨਾਲ ਖੇਡਕੇ ਅਤੇ
ਉਨਾਂ ਨਾਲ ਤਜਰਬੇ ਸਾਂਝੇ
ਕਰਕੇ ਜੂਨੀਅਰ ਖਿਡਾਰੀਆਂ ਦੀ
ਮਾਨਸਿਕਤਾ ਚ ਕਾਫੀ ਨਿਖਾਰ
ਆਉਂਦਾ ਹੈ ਅਤੇ ਭਵਿੱਖ
ਚ ਸਾਨੂੰ ਚੰਗੇ
ਨਤੀਜੇ ਵੀ ਮਿਲਦੇ ਹਨ| ਸੋ
ਜੇਕਰ ਅਸੀਂ 2005 ਚ ਖੇਡੀ ਗਈ
ਪਹਿਲੀ ਪ੍ਰੋਫੈਸ਼ਨਲ ਲੀਗ ਤੋਂ ਬਾਅਦ
ਹੁਣ ਤੱਕ ਦੇ ਭਾਰਤੀ
ਖੇਡ ਢਾਂਚੇ ਦੇ ਨਜ਼ਰ
ਮਾਰੀਏ ਤਾਂ ਲਗਭਗ 12 ਸਾਲ
ਦੇ ਸਮੇਂ ਦੌਰਾਨ ਸਾਨੂੰ
ਕ੍ਰਿਕਟ, ਹਾਕੀ, ਬੈਡਮਿੰਟਨ, ਟੇਬਲ
ਟੇਨਿਸ, ਨੈਸ਼ਨਲ ਸਟਾਈਲ ਕਬੱਡੀ,
ਕੁਸ਼ਤੀ, ਮੁੱਕੇਬਾਜ਼ੀ ਅਤੇ ਫੁੱਟਬਾਲ ਚ
ਵੀ ਪ੍ਰੋਫੈਸ਼ਨਲ ਲੀਗ਼ਜ਼ ਦੇਖਣ ਨੂੰ
ਮਿਲ ਰਹੀਆਂ ਹਨ|
ਸਾਲ 2005 ਚ ਪਹਿਲੀ ਵਾਰ
ਭਾਰਤ ਚ ਪ੍ਰੀਮਿਅਰ ਹਾਕੀ
ਲੀਗ ਦੀ ਸ਼ੁਰੂਆਤ ਹੋਈ,
ਜਿਸ ਨਾਲ ਉਸ ਸਮੇਂ
ਦੇਸ਼ ਅੰਦਰ ਹਾਕੀ ਦਾ
ਕਾਫੀ ਰੁਝਾਨ ਦੇਖਣ ਨੂੰ
ਮਿਲਿਆ| ਇਸ ਲੀਗ ਤਹਿਤ
ਪਹਿਲੀ ਵਾਰ ਵਿਦੇਸ਼ੀ ਖਿਡਾਰੀ
ਭਾਰਤੀ ਖਿਡਾਰੀਆਂ ਨਾਲ ਘਰੇਲੂ ਟੀਮਾਂ
ਦਾ ਹਿੱਸਾ ਬਣਦੇ ਦੇਖੇ
ਗਏ ਅਤੇ ਉਸ ਸਮੇਂ
ਖੇਡ ਪ੍ਰੇਮੀਆਂ ਲਈ ਇਹ ਬਿਲਕੁਲ
ਨਵਾਂ ਤਜਰਬਾ ਸੀ| ਇਸਦੇ
ਨਿਯਮਾਂ ਦੇ ਮੁਤਾਬਿਕ ਟੀਮ
ਚ ਸ਼ਾਮਿਲ ਹੋਣ
ਵਾਲੇ 18 ਮੈਂਬਰਾਂ ਚ 3 ਵਿਦੇਸ਼ੀ
ਖਿਡਾਰੀ ਸ਼ਾਮਿਲ ਹੋ ਸਕਦੇ
ਸਨ| ਪਰ ਇਹ ਲੀਗ
2008 ਤੱਕ ਹੀ ਚੱਲੀ ਅਤੇ
ਉਸਤੋਂ ਬਾਅਦ ਸਾਨੂੰ ਹਾਕੀ
ਇੰਡੀਆ ਵਲੋਂ ਸ਼ੁਰੂ ਕੀਤੀ
ਗਈ ਹਾਕੀ ਇੰਡੀਆ ਲੀਗ
2013 ਚ ਦੇਖਣ ਨੂੰ ਮਿਲੀ
ਜੋ ਅਜੇ ਵੀ ਨਿਰੰਤਰ
ਜਾਰੀ ਹੈ| ਹਾਲਾਂਕਿ 2005 ਚ
ਸ਼ੁਰੂ ਹੋਈ ਇਸ ਹਾਕੀ
ਲੀਗ ਦੇ ਕੁਝ ਨਤੀਜੇ
ਸਾਨੂੰ ਜਰੂਰ ਦੇਖਣ ਨੂੰ
ਮਿਲੇ ਜਦ 2006 ਚ ਭਾਰਤ
ਨੇ ਦੱਖਣੀ ਕੋਰੀਆ ਨੂੰ
ਏਸ਼ੀਆਈ ਚੈਂਪੀਅਨ ਕੱਪ ਚ
7-1 ਨਾਲ ਮਾਤ ਦਿੱਤੀ ਸੀ
| ਉਸਤੋਂ ਬਾਅਦ ਹਾਕੀ ਦੀ
ਪ੍ਰਸ਼ਾਸਨਕ ਦਿੱਖ ਬਦਲਣ ਦੇ
ਨਾਲ ਇੰਡੀਅਨ ਹਾਕੀ ਫੈੱਡਰੇਸ਼ਨ
ਭਾਰਤੀ ਹਾਕੀ ਦੇ ਨਕਸ਼ੇ
ਚੋਂ ਬਾਹਰ ਹੋ ਚੁੱਕੀ
ਸੀ ਅਤੇ ਹਾਕੀ ਇੰਡੀਆ
ਸਾਹਮਣੇ ਆ ਚੁੱਕੀ ਸੀ
| ਅੱਜ ਅਸੀਂ ਹਾਕੀ ਇੰਡੀਆ
ਦੇ ਵਲੋਂ ਸ਼ੁਰੂ ਕੀਤੀ
ਹਾਕੀ ਇੰਡੀਆ ਲੀਗ ਚੋਂ
ਨਿੱਕਲੇ ਨੌਜਵਾਨ ਖਿਡਾਰੀਆਂ ਦੇ
ਹੁਨਰ ਦੀ ਇੱਕ ਉਦਾਹਰਣ
ਭਾਰਤੀ ਹਾਕੀ ਟੀਮ ਚ
ਖੇਡਦੇ ਖਿਡਾਰੀ ਮਨਦੀਪ ਸਿੰਘ
ਵਜੋਂ ਦੇਖ ਸਕਦੇ ਹਾਂ
ਅਤੇ ਨਾਲ ਹੀ ਹਾਕੀ
ਇੰਡੀਆ ਲੀਗ ਦਾ ਵਿਕਾਸ
ਅਤੇ ਨਤੀਜੇ ਵੀ |
ਹਾਕੀ ਤੋਂ ਬਾਅਦ
ਸਾਲ 2007 ਚ ਸਾਨੂੰ ਇੰਡੀਅਨ
ਕ੍ਰਿਕਟ ਲੀਗ ਦੇਖਣ ਨੂੰ
ਮਿਲੀ , ਹਾਲਾਂਕਿ ਆਪਣੀ ਸ਼ੁਰੂਆਤ
ਦੇ ਮਹਿਜ ਦੋ ਸਾਲ
ਦੇ ਅੰਦਰ ਹੀ ਸਾਲ
2009 ਚ ਇਹ ਲੀਗ ਸਿਮਟ
ਗਈ | ਇਸ ਲੀਗ ਦੇ
ਸੰਚਾਲਕਾਂ ਅਤੇ ਬੀਸੀਸੀਆਈ ਵਿਚਕਾਰ
ਸ਼ੁਰੂਆਤੀ ਦਿਨਾਂ ਤੋਂ ਹੀ
ਕਾਫੀ ਮਤਭੇਦ ਰਹੇ ਸਨ
ਅਤੇ ਸਿੱਟੇ ਵਜੋਂ ਸਾਨੂੰ
2008 ਚ ਫਿਰ ਇਸਦੇ ਬਦਲ
ਚ ਇੰਡੀਅਨ ਪ੍ਰੀਮਿਅਰ
ਲੀਗ (ਆਈਪੀਐੱਲ) ਦੇਖਣ ਨੂੰ ਮਿਲੀ|
ਆਈਪੀਐੱਲ ਦੀ ਸ਼ੁਰੂਆਤ ਤੋਂ
ਲੈ ਕਿ ਹੁਣ ਤੱਕ
ਇਸਦੀ ਜਿੰਨੀ ਲੋਕਪ੍ਰਿਯਤਾ ਸਾਨੂੰ
ਦੇਖਣ ਨੂੰ ਮਿਲੀ ਉਸਦੇ
ਨਾਲ ਸਾਨੂੰ ਕਾਫੀ ਬੇਹਤਰ
ਖਿਡਾਰੀ ਵੀ ਮਿਲੇ, ਜਿਸਦੇ
ਨਾਲ ਭਾਰਤੀ ਕ੍ਰਿਕਟ ਟੀਮ
ਚ ਅਸੀਂ ਅੱਜ
ਵੀ ਨੌਜਵਾਨ ਖਿਡਾਰੀਆਂ ਦੀ
ਸ਼ਮੂਲੀਅਤ ਦੇਖ ਦੇਖ ਸਕਦੇ
ਹਾਂ| ਆਈਪੀਐੱਲ ਦੇ ਸਭ
ਤੋਂ ਪਹਿਲੇ ਟੂਰਨਾਮੈਂਟ ਚ
ਮਹਿੰਦਰ ਸਿੰਘ ਧੋਨੀ ਦੀ
ਸਭ ਤੋਂ ਵੱਧ ਬੋਲੀ
ਲਗਾਈ ਗਈ ਸੀ| ਇਸ
ਲੀਗ ਚ ਅਸੀਂ ਕੇਦਾਰ
ਯਾਦਵ, ਵ੍ਰਿਧੀਮਾਨ ਸਾਹਾ, ਹਾਰਦਿਕ ਪੰਡਿਆ
ਅਤੇ ਜਸਪ੍ਰੀਤ ਬੁਮਰਾਹ ਵਰਗੇ
ਖਿਡਾਰੀਆਂ ਦੇ ਚਰਚਿਤ ਨਾਮ
ਭਾਰਤੀ ਟੀਮ ਦਾ ਹਿੱਸਾ
ਬਣਦੇ ਵੀ ਦੇਖੇ | ਕਈ
ਵਿਵਾਦਾਂ ਦੇ ਬਾਵਜੂਦ ਵੀ
ਆਈਪੀਐੱਲ ਦੀ ਵਧਦੀ ਲੋਕਪ੍ਰਿਯਤਾ
ਨੇ ਕਈ ਹੋਰਨਾਂ ਦੇਸ਼
ਚ ਇਸੇ ਹੀ
ਤਾਰਾ ਕ੍ਰਿਕਟ ਲੀਗ਼ਜ਼ ਦੇਖਣ
ਨੂੰ ਮਿਲੀਆਂ, ਫਿਰ ਭਾਂਵੇ
ਓ ਪਾਕਿਸਤਾਨ ਹੋਵੇ,
ਬੰਗਲਾਦੇਸ਼, ਆਸਟ੍ਰੇਲੀਆ ਤੇ ਜਾਂ ਨਿਊਜ਼ੀਲੈਂਡ|
ਇਹ ਲੀਗ ਆਪਣੇ ਅਜੇ
ਤੱਕ ਦੇ ਸਫਰ ਚ
ਸੈੱਲ 2009 ਦੌਰਾਨ ਭਾਰਤ ਦੇ
ਬਾਹਰ ਵੀ ਖੇਡੀ ਜਾ
ਚੁੱਕੀ ਹੈ|
ਸਾਲ 2013 ਚ ਪ੍ਰੀਮਿਅਰ ਬੈਡਮਿੰਟਨ
ਲੀਗ ਦੀ ਸ਼ੁਰੂਆਤ ਹੋਈ,
ਜਿਸ ਚ ਦੁਨੀਆ ਭਰ
ਦੇ ਨਾਮੀ ਖਿਡਾਰੀਆਂ ਨੇ
ਹਿੱਸਾ ਲਿਆ ਅਤੇ ਭਾਰਤ
ਦੇ ਨੌਜਵਾਨ ਖਿਡਾਰੀਆਂ ਨੂੰ
ਇਸ ਖੇਡ ਚ ਉਮੀਦਾਂ
ਦਿਸਣ ਲੱਗੀਆਂ| ਦੇਸ਼ ਦੇ
ਸ਼ਟਲਰਜ ਚੋਂ ਪੀ ਵੀ
ਸਿੰਧੂ ਵੀ ਇਸ ਲੀਗ
ਚਖੇੜੀ ਜਿਸਤੋਂ ਬਾਅਦ ਰਿਓ
ਓਲੰਪਿਕ ਖੇਡਾਂ ਚ ਇਸ
ਖਿਡਾਰੀ ਨੇ ਚਾਂਦੀ ਦਾ
ਮੈਡਲ ਜਿੱਤਿਆ| ਇਸ ਲੀਗ
ਚ ਚ ਭਾਰਤੀ
ਖਿਡਾਰੀਆਂ ਨੂੰ ਕਾਫੀ ਵਧੀਆ
ਟੂਰਨਾਮੈਂਟ ਫੀਸ ਦਿੱਤੀ ਗਈ
ਅਤੇ ਨਾਲ ਹੀ ਸਾਨੂੰ
ਵਿਦੇਸ਼ੀ ਖਿਡਾਰੀਆਂ ਦੇ ਨਾਲ ਖੇਡਾਂ
ਅਤੇ ਉਨਾਂ ਨੂੰ ਬਰਾਬਰ
ਸਮਝਣ ਦਾ ਮੌਕਾ ਵੀ
ਮਿਲਿਆ| ਅੱਜ ਭਾਰਤੀ ਸ਼ਟਲਰਜ
ਦੁਨੀਆ ਭਰ ਚ ਆਪਣੇ
ਪ੍ਰਦਰਸ਼ਨ ਨਾਲ ਚੋਟੀ ਦੇ
ਵਿਸ਼ਵ ਪੱਧਰੀ ਖਿਡਾਰੀਆਂ ਨੂੰ
ਮਾਤ ਦੇ ਚੁੱਕੇ ਹਨ,
ਜੋਕਿ ਆਪਣੇ ਆਪ ਚ
ਇਕ ਸੁਭ ਸੰਕੇਤ ਹੈ|
ਇਸੇ ਤਰਾਂ 2013 ਚ
ਇੰਡੀਅਨ ਸੁਪਰ ਲੀਗ ਦੀ
ਸ਼ੁਰੂਆਤ ਹੋਈ, ਜਿਸ ਨਾਲ
ਭਾਰਤ ਚ ਪਹਿਲੀ ਵਾਰ
ਪ੍ਰੋਫੈਸ਼ਨਲ ਫੁੱਟਬਾਲ ਲੀਗ ਦੇਖਣ
ਨੂੰ ਮਿਲੀ| ਕ੍ਰਿਕਟ ਵਾਂਗ
ਇਸ ਲੀਗ ਨੂੰ ਵੀ
ਬਾਲੀਵੁੱਡ ਸਿਤਾਰਿਆਂ ਅਤੇ ਕ੍ਰਿਕਟ ਖਿਡਾਰੀਆਂ
ਦਾ ਕਾਫੀ ਸਾਥ ਮਿਲਿਆ
ਅਤੇ ਬਿਨਾਂ ਸ਼ੱਕ ਪ੍ਰਸਿੱਧੀ
ਵੀ| ਇਹ ਲੀਗ ਆਪਣੇ
ਸ਼ੁਰੂਆਤੀ ਸਾਲ ਦੌਰਾਨ ਹੀ
ਸਫਲ ਰਹੀ ਅਤੇ ਇਸਦੇ
ਚੌਣ ਵਾਲਿਆਂ ਦੀ ਸੰਖਿਆਂ
ਚ ਵੀ ਲਗਾਤਾਰ
ਵਾਧਾ ਦੇਖਣ ਨੂੰ ਮਿਲਿਆ
ਅਤੇ ਹੁਣ ਸਾਨੂੰ ਫੁੱਟਬਾਲ
ਚ ਚੰਗੇ ਨਤੀਜੇ
ਵੀ ਦੇਖਣ ਨੂੰ ਮਿਲ
ਰਹੇ ਹਨ| ਹਾਲ ਹੀ
ਦੇ ਸਮੇਂ ਦੌਰਾਨ ਭਾਰਤੀ
ਫੁੱਟਬਾਲ ਟੀਮ ਦੀ ਦਰਜਾਬੰਦੀ
ਚ ਆਏ ਸੁਧਾਰ
ਨੇ ਇਸ ਲੀਗ ਦੀ
ਸਫਲਤਾ ਦੀ ਹਾਮੀ ਵੀ
ਭਰੀ ਹੈ| ਇਸ ਲੀਗ
ਦੇ ਨਾਲ ਭਾਰਤੀ ਖਿਡਾਰੀਆਂ
ਨੂੰ ਵਿਸ਼ਵ ਪੱਧਰ ਦੇ
ਕਈ ਖਿਡਾਰੀਆਂ ਅਤੇ ਨਾਮੀ ਕੋਚਾਂ
ਨਾਲ ਖੇਡਣ ਦਾ ਮੌਕਾ
ਵੀ ਮਿਲਿਆ ਅਤੇ ਫਾਇਦਾ
ਵੀ ਜਰੂਰ ਹੋਇਆ| ਆਉਣ
ਵਾਲੇ ਸਮੇਂ ਚ ਸਾਨੂੰ
ਇਹ ਉਮੀਦ ਜਰੂਰ ਹੈ,
ਕਿ ਇਸ ਲੀਗ ਚ
ਵੀ ਤਤਕਾਲੀ ਨਾਮੀ ਖਿਡਾਰੀ
ਵੀ ਹਿੱਸਾ ਜਰੂਰ ਬਣਨਗੇ
ਅਤੇ ਫੀਫਾ ਅੰਡਰ-17 ਵਿਸ਼ਵ
ਕੱਪ ਦੇ ਨਾਲ ਵੀ
ਭਾਰਤੀ ਨੌਜਵਾਨ ਖਿਡਾਰੀਆਂ ਦਾ
ਇਸ ਖੇਡ ਪ੍ਰਤੀ ਪਿਆਰ
ਜਰੂਰ ਵਧੇਗਾ|
2014
ਚ ਨੈਸ਼ਨਲ ਸਟਾਈਲ
ਕਬੱਡੀ ਦੀ ਲੀਗ ਨੇ
ਦਸਤਕ ਦਿੱਤੀ, ਅਤੇ ਦੇਸ਼
ਭਰ ਦੇ ਕਬੱਡੀ ਪ੍ਰੇਮੀਆਂ
ਨੂੰ ਪ੍ਰੋ ਕਬੱਡੀ ਲੀਗ
ਦੇਖਣ ਨੂੰ ਮਿਲੀ| ਇਸ
ਲੀਗ ਨੂੰ ਦੇਸ਼ ਭਰ
ਚ ਕਾਫੀ ਮਕਬੂਲੀਅਤ
ਮਿਲੀ| ਦੇਸ਼ੀ ਅਤੇ ਵਿਦੇਸ਼ੀ
ਖਿਡਾਰੀਆਂ ਨਾਲ ਸਜੀਆਂ ਟੀਮਾਂ
ਦੇ ਜੋ ਮੁਕਾਬਲੇ ਸਾਨੂੰ
ਦੇਖਣ ਨੂੰ ਮਿਲ ਰਹੇ
ਹਨ, ਉਨਾਂ ਦਾ ਕੋਈ
ਜਵਾਬ ਨਹੀਂ| ਇਸ ਲੀਗ
ਚ ਨਿਤਿਨ ਤੋਮਰ
ਵਰਗੇ ਨਾਮੀ ਖਿਡਾਰੀਆਂ ਦੀ
ਬਹੁਤ ਵਧੀਆ ਕੀਮਤ ਲੱਗੀ
ਅਤੇ 2017 ਜੁਲਾਈ ਚ ਹੋਣ
ਵਾਲੇ ਮੁਕਾਬਲੇ ਲਈ ਉਨਾਂ
ਦੀ ਬੋਲੀ 93 ਲੱਖ ਲਗਾਈ
ਗਈ| ਨੈਸ਼ਨਲ ਸਟਾਈਲ ਕਬੱਡੀ
ਚ ਇਸ ਲੀਗ
ਤੋਂ ਪਹਿਲਾਂ ਕਦੇ ਵੀ
ਇਹ ਖੇਡਾਂ ਖੇਡਣ ਵਾਲੇ
ਖਿਡਾਰੀਆਂ ਨੂੰ ਇੰਨਾ ਜਿਆਦਾ
ਮਿਹਨਤਾਨਾ ਨਹੀਂ ਮਿਲਿਆ| ਸ਼ੁਰੁਆਤ
ਚ ਇਸ ਲੀਗ
ਚ ਸਿਰਫ ਅੱਠ
ਟੀਮਾਂ ਹੀ ਸਨ, ਜਦਕਿ
ਹੁਣ ਇਨਾਂ ਦੀ ਗਿਣਤੀ
18 ਤੱਕ ਪਹੁੰਚਣ ਦੀ ਸੰਭਾਵਨਾ
ਹੈ| ਟੀਮਾਂ ਦੀ ਗਿਣਤੀ
ਦੇ ਨਾਲ ਖਿਡਾਰੀਆਂ ਦੀ
ਗਿਣਤੀ ਅਤੇ ਨੌਜਵਾਨ ਖਿਡਾਰੀਆਂ
ਦੇ ਅੱਗੇ ਆਉਣ ਦੀਆਂ
ਸੰਭਾਵਨਾਵਾਂ ਵੀ ਵਧਣਗੀਆਂ, ਜਿਸਦਾ
ਕਾਫੀ ਫਾਇਦਾ ਅਸੀਂ ਆਉਣ
ਵਾਲੇ ਸਮੇਂ ਚ ਦੇਖ
ਸਕਦੇ ਹਾਂ|
2015
ਚ ਸਾਨੂੰ ਪ੍ਰੋ
ਰੈਸਲਿੰਗ ਲੀਗ ਦੇ ਨਾਮ
ਹੇਂਠ ਕੁਸ਼ਤੀ ਦੀ ਲੀਗ
ਵੀ ਭਾਰਤ ਚ ਦੇਖਣ
ਨੂੰ ਮਿਲੀ ਅਤੇ ਇਸ
ਲੀਗ ਚ ਵੀ ਭਾਰਤੀ
ਪਹਿਲਵਾਨਾਂ ਦਾ ਵੱਡਾ ਮੁੱਲ
ਪਾਇਆ ਗਿਆ ਅਤੇ ਰੈਸਲਿੰਗ
ਫੈੱਡਰੇਸ਼ਨ ਆਫ ਇੰਡੀਆ ਦਾ
ਇਹ ਇੱਕ ਵਧੀਆ ਉੱਦਮ
ਹੈ| ਓਲੰਪਿਕ ਚ ਨਿਸ਼ਾਨੇਬਾਜ਼ੀ
ਚ ਮੈਡਲ ਜਿੱਤਣ
ਤੋਂ ਬਾਅਦ ਅਸੀਂ ਨੌਜਵਾਨਾਂ
ਦਾ ਨਿਸ਼ਾਨੇਬਾਜ਼ੀ ਚਰੁਝਾਂ ਵਧਦਾ ਤਾਂ
ਦੇਖਿਆ, ਪਰ ਸੁਸ਼ੀਲ ਦੇ
ਬੀਜਿੰਗ ਓਲੰਪਿਕ ਖੇਡਾਂ ਚ
ਮੈਡਲ ਜਿੱਤਣ ਦੇ ਬਾਵਜੂਦ
ਕੁਸ਼ਤੀ ਨੂੰ ਕੋਈ ਬਹੁਤ
ਹੁੰਗਾਰਾ ਨਹੀਂ ਮਿਲਿਆ ਅਤੇ
ਇਹੋ ਜਿਹੀਆਂ ਲੀਗ਼ਜ਼ ਦੇ
ਆਯੋਜਨ ਨਾਲ ਨੌਜਵਾਨ ਭਾਰਤੀ
ਪਹਿਲਵਾਨਾਂ ਨੂੰ ਵੀ ਆਪਣਾ
ਜ਼ੋਰ ਅਜਮਾਇਸ਼ ਕਰਨ ਦਾ
ਬਰਾਬਰ ਮੌਕਾ ਮਿਲਦਾ ਹੈ
ਅਤੇ ਚੰਗਾ ਮਿਹਨਤਾਨਾ ਵੀ|
ਉਮੀਦ ਕਰਦੇ ਹਾਂ ਕੇ
ਆਉਣ ਵਾਲੇ ਵਿਸ਼ਵ ਪੱਧਰੀ
ਮੁਕਾਬਲਿਆਂ ਚ ਭਾਰਤੀ ਪਹਿਲਵਾਨ
ਵੱਡਾ ਮਾਰਕਾ ਜਰੂਰ ਮਾਰਨਗੇ
ਅਤੇ ਓਲੰਪਿਕ ਖੇਡਾਂ ਚ
ਸੋਨੇ ਦੇ ਮੈਡਲ ਦਾ
ਸੋਕਾ ਵੀ ਖਤਮ ਕਰਨਗੇ|
2017
ਚ ਮੁੱਕੇਬਾਜ਼ੀ ਲਈ
ਸੁਪਰ ਬਾਕਸਿੰਗ ਲੀਗ ਵੀ
ਸ਼ੁਰੂ ਹੋਣ ਜਾ ਰਹੀ
ਹੈ| ਅਜੇ ਤੱਕ ਇਸ
ਲੀਗ ਨੂੰ ਭਾਰਤੀ ਦੇ
ਮੁੱਕੇਬਾਜ਼ੀ ਸੰਸਥਾ ਵਲੋਂ ਕੋਈ
ਖਾਸ ਹੁੰਗਾਰਾ ਨਹੀਂ ਮਿਲਿਆ,
ਪਰ ਇਸਦੇ ਬਾਵਜੂਦ ਵੀ
ਇਸ ਲੀਗ ਚ 6 ਟੀਮਾਂ
ਦੇ ਹਿੱਸਾ ਲੈਣ ਦੀ
ਗੱਲ ਕੀਤੀ ਜਾ ਰਹੀ
ਹੈ| ਇਸ ਲੀਗ ਦੌਰਾਨ
ਹਰ ਟੀਮ ਚ ਛੇ
ਖਿਡਾਰੀ ਹੋਣਗੇ, ਜਿਨਾਂ ਚ
ਪੰਜ ਪੁਰਸ਼ ਅਤੇ ਇੱਕ
ਮਹਿਲਾ ਖਿਡਾਰੀ ਸ਼ਾਮਿਲ ਹੋਵੇਗੀ|
ਇਸਤੋਂ ਪਹਿਲਾਂ ਪਦਮਸ਼੍ਰੀ ਵਿਜੇਂਦਰ
ਸਿੰਘ ਨੇ ਪ੍ਰੋਫੈਸ਼ਨਲ ਮੁੱਕੇਬਾਜ਼ੀ
ਚ ਦਸਤਕ ਦੇ
ਕੇ ਭਾਰਤੀ ਮੁੱਕੇਬਾਜ਼ੀ ਚ
ਇੱਕ ਨਵਾਂ ਅਧਿਆਇ ਜੋੜਿਆ,
ਜਿਸ ਚ ਵਿਜੇਂਦਰ ਸਿੰਘ
ਨੇ ਅਜੇ ਤੱਕ ਆਪਣੇ
ਸਾਰੇ ਮੁਕਾਬਲਿਆਂ ਚ ਜਿੱਤ ਹਾਸਿਲ
ਕੀਤੀ ਹੈ| ਉਮੀਦ ਕਰਦੇ
ਹਾਂ ਇਸ ਲੀਗ ਨਾਲ
ਭਾਰਤੀ ਮੁੱਕੇਬਾਜ਼ੀ ਨੂੰ ਹੋਰ ਹੁਲਾਰਾ
ਮਿਲੇਗਾ| ਹਾਲਾਂਕਿ, ਭਾਰਤੀ ਮੁੱਕੇਬਾਜ਼ੀ ਚ
ਹਮੇਸ਼ਾ ਪ੍ਰਸ਼ਾਸਨਕ ਪੱਧਰ ਤੇ ਕਾਫੀ
ਮੁਸ਼ਕਿਲਾਂ ਸਾਹਮਣੇ ਆਉਂਦੀਆਂ ਰਹੀਆਂ
ਹਨ, ਪਰ ਉਮੀਦ ਹੈ
ਕੇ ਹਾਲਤ ਜਲਦ ਸੁਧਰਨਗੇ|
ਇਸੇ ਤਰਾਂ 2017 ਚ
ਸਾਨੂੰ ਟੇਬਲ ਟੇਨਿਸ ਦੀ
ਲੀਗ ਦੀ ਵੀ ਸ਼ੁਰੁਆਤ
ਹੋ ਚੁੱਕੀ ਹੈ ਅਤੇ
ਉਮੀਦ ਕਰਦੇ ਹਾਂ ਕਿ
ਇਸ ਨਾਲ ਭਾਰਤੀ ਖਿਡਾਰੀਆਂ
ਨੂੰ ਵੀ ਫਾਇਦਾ ਮਿਲੇਗਾ|
ਦੇਸ਼ ਚ ਸ਼ੁਰੂ ਹੋਏ
ਇਸ ਲੀਗ਼ਜ਼ ਦੇ ਇਸ
ਦੌਰ ਦੌਰਾਨ ਜਿਥੇ ਭਾਰਤੀ
ਖਿਡਾਰੀਆਂ ਨੂੰ ਕਾਫੀ ਫਾਇਦਾ
ਹੋ ਰਿਹਾ ਹੈ, ਉਥੇ
ਨਾਲ ਹੀ ਭਾਰਤੀ ਖੇਡ
ਪ੍ਰੇਮੀਆਂ ਵਲੋਂ ਦੂਸਰੇ ਦੇਸ਼
ਦੇ ਖਿਡਾਰੀਆਂ ਨੂੰ ਅਪਨਾਉਣ ਦੀ
ਸਮਰੱਥਾ ਚ ਵੀ ਵਾਧਾ
ਹੋ ਰਿਹਾ ਹੈ, ਜਦਕਿ
ਪਹਿਲਾ ਅਜਿਹਾ ਨਹੀਂ ਸੀ,
ਏਵੀ ਡਵਿਲੀਅਰਜ ਦੀ ਭਾਰਤੀ ਕ੍ਰਿਕਟ
ਪ੍ਰੇਮੀਆਂ ਚ ਮਕਬੂਲੀਅਤ ਇਸਦੀ
ਇੱਕ ਵਧੀਆ ਉਦਾਹਰਣ ਹੈ|
ਉਮੀਦ ਕਰਦੇ ਹਾਂ ਇਨਾਂ
ਲੀਗ਼ਜ਼ ਤੋਂ ਆਉਣ ਵਾਲੇ
ਸਮੇਂ ਚ ਭਾਰਤੀ ਖਿਡਾਰੀ
ਆਪਣੇ ਤਜਰਬੇ ਚ ਵਾਧਾ
ਕਰਦੇ ਹੋਏ ਦੇਸ਼ ਦੀ
ਝੋਲੀ ਜਿੱਤਾਂ ਜਰੂਰ ਪਾਉਣਗੇ|
ਅਮਰਿੰਦਰ ਗਿੱਦਾ
Nice baby name pakistani girl names
ReplyDelete